July 3, 2024 17:05:52
post

Jasbeer Singh

(Chief Editor)

Latest update

ਸ੍ਰੀ ਅਯੋਧਿਆ ਜੀ ਵਿਖੇ ਬਣ ਰਹੇ ਪ੍ਰਭੂ ਸ੍ਰੀ ਰਾਮ ਮੰਦਰ ਸੰਬੰਧੀ ਵਿਸ਼ੇਸ਼ ਮੀਟਿੰਗ ਹੋਈ

post-img

ਸ੍ਰੀ ਰਾਮ ਮੰਦਰ ਭੂਮੀ ਤੀਰਥ  ਅਯੋਧਿਆ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਰ ਦੀ ਪ੍ਰਾਨਪਤੀਸਠਾ ਦਾ ਸੱਦਾ ਪੱਤਰ  ਸਾਰੇ ਦੇਸ਼ ਵਿੱਚ ਭੇਜਣ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪੰਜਾਬ ਪੱਧਰ ਤੇ ਇੱਕ ਬੈਠਕ ਹੋਈ ਇਸ ਬੈਠਕ ਵਿੱਚ ਪੂਰੇ ਪੰਜਾਬ ਦੇ ਜ਼ਿਲ੍ਹਾ ਸਮਿਤੀਆ ਨੂੰ ਬੁਲਾਈਆ ਗਿਆ ਹੈ।  ਬੈਠਕ ਵਿੱਚ ਪੰਜਾਬ ਦੇ ਸਾਰੇ ਪਿੰਡਾਂ , ਸ਼ਹਿਰਾਂ ਤੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਵਾਲੇ ਦਿਨ ਦੇ ਸੱਦੇ ਵਾਸਤੇ ਪਵਿੱਤਰ ਅਕਸ਼ਤ (ਚਾਵਲ) ਅਤੇ ਪ੍ਰਭੂ ਰਾਮ ਜੀ ਦਾ ਚਿੱਤਰ ਹਰ ਘਰ ਤੱਕ ਪਹੁੰਚਾਣ ਦੀ ਯੋਜਨਾ ਬਣਾਈ ਗਈ । ਪਟਿਆਲਾ ਤੋਂ ਰਾਸ਼ਟਰੀਅ ਸਵੈ ਸੇਵਕ ਸੰਘ ਦੇ ਵਿਭਾਗ ਪ੍ਰਚਾਰਕ ਜਤਿੰਦਰ, ਜਿਲਾ ਸਹਿ ਕਾਰਿਵਾਹ ਮਨਮੋਹਨ ਕ੍ਰਿਸ਼ਨ, ਸੰਜੀਵ ਕੁਮਾਰ ਦੇਵ, ਸੁਸ਼ੀਲ , ਵਿਸ਼ਵ ਹਿੰਦੂ ਪਰਿਸ਼ਦ ਤੋਂ ਚਰਨਜੀਤ  ਚੌਹਾਨ ਅਤੇ ਅਸ਼ੋਕ ਚੱਕਰਵਤੀ ਨੇ ਬੈਠਕ ਵਿੱਚ ਭਾਗ ਲਿਆ। ਲੁਧਿਆਣਾ ਤੋਂ ਅਕਸ਼ਰ ਪਾਤਰ ਪਟਿਆਲਾ ਦੇ ਸ੍ਰੀ ਪੂਰਨਾਥ ਮੰਦਰ ਲੈ ਆਏ ਗਏ। ਜਿੱਥੇ ਇਹਨਾਂ ਦੀ ਪੂਜਾ ਅਤੇ ਦਰਸ਼ਨਾਂ ਵਾਸਤੇ ਰੱਖੇ ਜਾਣਗੇ।  ਮੰਦਿਰ ਸਿਮਰਤੀ ਦੇ ਪ੍ਰਧਾਨ ਵਰਿੰਦਰ ਖੰਨਾ ਦੀ ਅਧਿਅਕਸ਼ਤਾ ਵਿੱਚ ਸੈਂਕੜੇ ਰਾਮ ਭਗਤਾਂ ਨੇ ਕਲਸ਼ ਦਾ ਨਿਗਾ ਅਤੇ ਜੋਰਦਾਰ  ਸਵਾਗਤ ਕੀਤਾ । ਅਗਲੇ ਇਕ ਤੋਂ 15 ਜਨਵਰੀ ਤੱਕ ਸ੍ਰੀ ਰਾਮ ਜਨਮ ਭੂਮੀ ਸੰਮਤੀ ਦੇ ਕਾਰਿਆ ਕਰਤਾ ਘਰ ਘਰ ਜਾ ਕੇ ਇਹ ਨਿਮੰਤਰਨ ਪੱਤਰ ਰਾਮ ਭਗਤਾਂ ਤੱਕ ਪਹੁੰਚਾਣਗੇ ਆਉਣ ਵਾਲੀ 22 ਜਨਵਰੀ ਨੂੰ ਜਦੋਂ ਅਯੋਧਿਆ ਦੇ ਸ੍ਰੀ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ  ਹੋਵੇਗੀ। ਉਸ ਵਕਤ ਦੇਸ਼ ਦੇ ਹਰ ਪਿੰਡ, ਬਸਤੀ, ਸ਼ਹਿਰ ਨਿਵਾਸੀ  ਮੰਦਰਾਂ ਵਿੱਚ ਵੀ ਵਿਸ਼ਾਲ ਆਯੋਜਨ ਕਰਕੇ ਸਮਾਜ ਨੂੰ ਉਸ ਵਿਸ਼ਾਲ ਅਤੇ ਆਸਥਾ ਦੇ ਪ੍ਰਤੀਕ ਇਤਿਹਾਸਿਕ ਪਲ ਦੇ ਨਾਲ ਜੋੜਨਗੇ ।  ਪੂਜਾ ਦੇ ਬਾਅਦ ਸ਼ਾਮ ਨੂੰ ਹਰ ਕੋਈ ਆਪਣੇ ਘਰਾਂ  ਅਤੇ ਕੰਮਕਾਜ ਵਾਲੀ ਥਾਵਾਂ, ਮੰਦਰਾਂ ਦੇ ਵਿੱਚ ਦੀਪਮਾਲਾ ਕਰਕੇ ਹਰ  ਥਾਂ ਇਸ ਇਤਿਹਾਸਿਕ ਅਤੇ ਆਸਥਾ ਨਾਲ ਭਰੇ ਦਿਨ ਦੀ  ਖੁਸ਼ੀ ਮਨਾਈ ਜਾਏਗੀ। ਜਿਸ ਤਰ੍ਹਾਂ ਹੀ ਕਲਸ਼ ਯਾਤਰਾ ਮੰਦਰ ਦੇ ਮੁੱਖ ਦਰਵਾਜ਼ੇ ਤੇ ਪਹੁੰਚੀ ਉਸ ਤਰ੍ਹਾਂ ਹੀ ਭਗਤਾਂ ਵਿੱਚ ਦਰਸ਼ਨਾ ਨੂੰ ਲੈ ਕੇ ਉਤਸਾਹ ਦੇਖਣ ਵਾਲਾ ਸੀ ਢੋਲ ਸੈਣਿਆਂ ਨਾਲ ਇਸ ਕਲਸ਼ ਰੂਪੀ ਨਿਮੰਤਰਣ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਪੂਰੇ ਕਾਰਿਕਰਮ ਬਾਰੇ ਦੱਸਿਆ ਗਿਆ। ਇਸ ਸਮੇਂ ਮੌਜੂਦ ਰਹੇ ਵਰੁਣ ਜਿੰਦਲ, ਅਕਸ਼ ਰਾਜਪੂਤ, ਲਕਸ਼ਿਤ ਗੋਇਲ, ਗੌਰਵ , ਮੁਨਾ , ਸੁਸ਼ੀਲ ਸ਼ਰਮਾ , ਰਵਿੰਦਰ , ਪਵਨ ਬਾਂਸਲ, ਦਿਨੇਸ਼, ਐਸ ਕੇ ਦੇਵ, ਤੇ ਸੈਂਕੜਾ ਸ਼ਰਧਾਲੂ ।

Related Post